ਸਿੱਧਾ ਮੁੱਖ ਜਾਣਕਾਰੀ ’ਤੇ ਜਾਓ

ਸਰੀ, ਬੀ ਸੀ · 1991 ਤੋਂ

ਹਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਦੇਣ ਵਾਲੀ ਲਾਅ ਫ਼ਰਮ, ਸਾਡੇ ਭਾਈਚਾਰਿਆਂ ਦੀ ਸੇਵਾ ਲਈ।

Kang & Company ਦੇ ਵਕੀਲਾਂ ਵਿੱਚ ਦੋ ਕਿੰਗਜ਼ ਕੌਂਸਲ (King’s Counsel), ਇੱਕ ਸਾਬਕਾ ਫ਼ੈਡਰਲ ਅਤੇ ਸੂਬਾਈ ਸਰਕਾਰੀ ਵਕੀਲ (Crown prosecutor), ਇੱਕ ਸਾਬਕਾ ਇਮੀਗ੍ਰੇਸ਼ਨ ਜੱਜ, ਸੂਬਾਈ ਅਦਾਲਤ (Provincial Court) ਦੇ ਜੁਡੀਸ਼ੀਅਲ ਜਸਟਿਸ (Judicial Justice) ਨਿਯੁਕਤ ਹੋਏ ਇੱਕ ਵਕੀਲ, ਅਤੇ ਮਾਨਤਾ-ਪ੍ਰਾਪਤ ਮੀਡੀਏਟਰ (ਵਿਚੋਲੇ) ਸ਼ਾਮਲ ਹਨ। ਸਾਡਾ ਮੁੱਖ ਕੰਮ ਇਮੀਗ੍ਰੇਸ਼ਨ, ਪਰਿਵਾਰਕ ਕਾਨੂੰਨ, ਫ਼ੌਜਦਾਰੀ ਕਾਨੂੰਨ ਅਤੇ ਪਰਸਨਲ ਇੰਜਰੀ (ਸੱਟਾਂ) ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਦੀਆਂ ਅਦਾਲਤਾਂ, ਕੈਨੇਡਾ ਦੀ ਫ਼ੈਡਰਲ ਕੋਰਟ (Federal Court) ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (Immigration and Refugee Board, IRB) ਦੀ ਹਰ ਡਿਵੀਜ਼ਨ ਵਿੱਚ ਪੇਸ਼ ਹੁੰਦੇ ਹਾਂ, ਅਤੇ ਪੂਰੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਭਰ ਅਤੇ ਦੁਨੀਆ ਭਰ ਦੇ ਕਲਾਇੰਟਾਂ ਦੀ ਸੇਵਾ ਕਰਦੇ ਹਾਂ।

ਰਿਸੈਪਸ਼ਨ ਨੂੰ (604) 572-8871 ’ਤੇ ਫ਼ੋਨ ਕਰੋ, ਜਾਂ reception@kanglawyers.com ’ਤੇ ਈਮੇਲ ਭੇਜੋ।

Kang & Company ਦਾ ਰਿਸੈਪਸ਼ਨ: ਲੱਕੜ ਦੀ ਕੰਧ ’ਤੇ ਫ਼ਰਮ ਦਾ ਨਾਂ ਅਤੇ ਭਗਤ ਸਿੰਘ ਦਾ ਪੋਸਟਰ; ਖੱਬੇ ਪਾਸੇ ਸ਼ੀਸ਼ੇ ਦੀ ਕੰਧ ’ਤੇ ਫ਼ਰੇਮ ਕੀਤੀਆਂ ਯੂਨੀਵਰਸਿਟੀ ਡਿਗਰੀਆਂ, ਸਰਟੀਫ਼ਿਕੇਟ ਅਤੇ ਬਲੈਕ ਐਂਡ ਵ੍ਹਾਈਟ ਤਸਵੀਰਾਂ; ਸੱਜੇ ਪਾਸੇ ਫ਼ਰੇਮ ਕੀਤਾ ਕੁਈਨਜ਼ ਕੌਂਸਲ (Queen’s Counsel) ਸਰਟੀਫ਼ਿਕੇਟ
Kang & Company ਦਾ ਰਿਸੈਪਸ਼ਨ।
ਸਾਲਾਂ ਦਾ ਸਾਂਝਾ ਕਾਨੂੰਨੀ ਤਜਰਬਾ
95+
ਵਕੀਲ, ਜੋ ਮਿਲ ਕੇ ਕੰਮ ਕਰਦੇ ਹਨ
8
ਭਾਸ਼ਾਵਾਂ ਵਿੱਚ ਕਲਾਇੰਟਾਂ ਨਾਲ ਗੱਲਬਾਤ
15
ਦੇਸ਼ਾਂ ਤੋਂ ਸਾਡੇ ਕਲਾਇੰਟ
75

ਇਤਿਹਾਸ ਅਤੇ ਪ੍ਰਮੁੱਖ ਕੇਸ

ਸਾਨੂੰ ਮਾਣ ਹੈ ਕਿ ਅਸੀਂ ਮਸ਼ਹੂਰ ਕੇਸਾਂ ਵਿੱਚ ਵੀ ਕੰਮ ਕੀਤਾ ਹੈ, ਅਤੇ ਆਮ ਮਿਹਨਤੀ ਲੋਕਾਂ ਦੇ ਕੇਸਾਂ ਵਿੱਚ ਵੀ।

ਇੱਥੇ ਚਾਰ ਪ੍ਰਮੁੱਖ ਕੇਸ ਹਨ। 1991 ਵਿੱਚ ਫ਼ਰਮ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਇਨ੍ਹਾਂ ਕੇਸਾਂ ਵਿੱਚ ਕੰਮ ਕਰਨ ਦਾ ਮਾਣ ਮਿਲਿਆ।

  1. ਕੇਸ 1: ਹਵਾਲਗੀ (extradition)

    1996

    India v. Singh

    ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ

    ਭਾਰਤ ਸਰਕਾਰ ਸਾਡੇ ਕਲਾਇੰਟ ਦੀ ਹਵਾਲਗੀ (extradition) ਚਾਹੁੰਦੀ ਸੀ। ਅਦਾਲਤ ਨੇ ਹਵਾਲਗੀ ਲਈ ਭੇਜਣ ਦਾ ਹੁਕਮ (committal) ਦੇਣ ਤੋਂ ਨਾਂਹ ਕਰ ਦਿੱਤੀ। ਅਦਾਲਤ ਨੇ ਤਸੀਹੇ ਦੇ ਕੇ ਲਿਆ ਗਿਆ ਇਕਬਾਲੀਆ ਬਿਆਨ ਵੀ ਸਬੂਤ ਵਜੋਂ ਨਹੀਂ ਮੰਨਿਆ। ਜਿੱਥੋਂ ਤੱਕ ਵਕੀਲ ਪਤਾ ਲਗਾ ਸਕੇ, ਇਹ ਪਹਿਲੀ ਵਾਰ ਸੀ ਜਦੋਂ ਕੈਨੇਡਾ ਦੀ ਕਿਸੇ ਅਦਾਲਤ ਨੇ ਕ੍ਰਿਮੀਨਲ ਕੋਡ (Criminal Code) ਦੇ ਸੈਕਸ਼ਨ 269.1(4) ’ਤੇ ਵਿਚਾਰ ਕੀਤਾ ਸੀ।

    ਵਕੀਲ:Narindar S. Kang, KC, Les Mackoff ਦੇ ਨਾਲ

    ਕੇਸ ਬਾਰੇ ਪੜ੍ਹੋ (ਪੰਨਾ ਅੰਗਰੇਜ਼ੀ ਵਿੱਚ ਹੈ)
  2. ਕੇਸ 2: ਏਅਰ ਇੰਡੀਆ · ਬਚਾਅ ਪੱਖ

    2005

    R. v. Malik and Bagri

    ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ

    ਏਅਰ ਇੰਡੀਆ ਮੁਕੱਦਮੇ ਵਿੱਚ Ajaib Singh Bagri ਦਾ ਬਚਾਅ। ਇਹ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਮੁਕੱਦਮਿਆਂ ਵਿੱਚੋਂ ਇੱਕ ਸੀ। ਮਾਰਚ 2005 ਵਿੱਚ ਦੋਵੇਂ ਮੁਲਜ਼ਮ ਬਰੀ ਹੋ ਗਏ।

    ਬਚਾਅ ਪੱਖ ਦੀ ਟੀਮ ਵਿੱਚ:Narindar S. Kang, KC, ਅਤੇ Ajeet K. Kang, KC

    ਕੇਸ ਬਾਰੇ ਪੜ੍ਹੋ (ਪੰਨਾ ਅੰਗਰੇਜ਼ੀ ਵਿੱਚ ਹੈ)
  3. ਕੇਸ 3: ਸ਼ਰਨਾਰਥੀ ਕੇਸ

    2009

    ਓਸ਼ਨ ਲੇਡੀ (Ocean Lady) ਜਹਾਜ਼

    ਹਿਰਾਸਤ ਦੀਆਂ ਸੁਣਵਾਈਆਂ (detention reviews)

    ਅਕਤੂਬਰ 2009 ਵਿੱਚ 76 ਤਾਮਿਲ ਲੋਕ ਸ਼ਰਨ ਮੰਗਣ ਲਈ ਓਸ਼ਨ ਲੇਡੀ ਜਹਾਜ਼ ਰਾਹੀਂ ਬ੍ਰਿਟਿਸ਼ ਕੋਲੰਬੀਆ ਪਹੁੰਚੇ। ਫ਼ਰਮ ਨੇ ਬਿਨਾਂ ਕੋਈ ਫ਼ੀਸ ਲਏ ਉਨ੍ਹਾਂ ਲਈ ਵਕੀਲਾਂ ਦੀ ਟੀਮ ਬਣਾਉਣ ਵਿੱਚ ਮਦਦ ਕੀਤੀ। ਫਿਰ ਫ਼ਰਮ ਨੇ ਉਨ੍ਹਾਂ ਵਿੱਚੋਂ ਲਗਭਗ 23 ਲੋਕਾਂ ਦੀ ਪੈਰਵੀ ਕੀਤੀ, ਤਾਂ ਜੋ ਉਨ੍ਹਾਂ ਦੀ ਰਿਹਾਈ ਦੇ ਹੁਕਮ ਲਏ ਜਾ ਸਕਣ।

    ਵਕੀਲ:Narindar S. Kang, KC, ਅਤੇ Jasdeep Singh Mattoo

    ਕੇਸ ਬਾਰੇ ਪੜ੍ਹੋ (ਪੰਨਾ ਅੰਗਰੇਜ਼ੀ ਵਿੱਚ ਹੈ)
  4. ਕੇਸ 4: ਪਤੀ ਜਾਂ ਪਤਨੀ ਦੀ ਸਪਾਂਸਰਸ਼ਿਪ

    2023

    ਬਸੰਤੀ (Basanti) ਦਾ ਕੇਸ

    ਸਪਾਂਸਰਸ਼ਿਪ ਅਪੀਲ ਅਤੇ ਪੀ ਆਰ

    ਸਰੀ ਦਾ ਇੱਕ ਆਦਮੀ ਅਤੇ ਉਸ ਦੀ ਪਤਨੀ ਆਪਣੇ ਵਿਆਹ ਦੇ ਵੀਹ ਸਾਲਾਂ ਤੋਂ ਵੱਧ ਸਮੇਂ ਤੱਕ ਇੱਕ-ਦੂਜੇ ਤੋਂ ਦੂਰ ਰਹੇ, ਕਿਉਂਕਿ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਰਿਫਿਊਜ਼ ਹੁੰਦੀਆਂ ਰਹੀਆਂ। ਜੁਲਾਈ 2023 ਵਿੱਚ, ਵਿਆਹ ਦੇ 24 ਸਾਲਾਂ ਬਾਅਦ, ਉਹ ਪਰਮਾਨੈਂਟ ਰੈਜ਼ੀਡੈਂਟ (permanent resident) ਵਜੋਂ ਕੈਨੇਡਾ ਵਿੱਚ ਆਪਣੇ ਪਤੀ ਕੋਲ ਆ ਗਈ।

    ਵਕੀਲ:Narindar S. Kang, KC, ਅਤੇ Nimrita Kaur Kang

    ਕੇਸ ਬਾਰੇ ਪੜ੍ਹੋ (ਪੰਨਾ ਅੰਗਰੇਜ਼ੀ ਵਿੱਚ ਹੈ)

ਪਿਛਲੇ ਕੇਸਾਂ ਦੇ ਨਤੀਜਿਆਂ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਅੱਗੇ ਨਤੀਜਾ ਕੀ ਹੋਵੇਗਾ। ਹਰ ਕੇਸ ਉਸ ਦੇ ਆਪਣੇ ਤੱਥਾਂ ’ਤੇ ਨਿਰਭਰ ਕਰਦਾ ਹੈ। ਇਸ ਵੈੱਬਸਾਈਟ ’ਤੇ ਦਿੱਤੀ ਕੋਈ ਵੀ ਜਾਣਕਾਰੀ ਕਾਨੂੰਨੀ ਸਲਾਹ ਨਹੀਂ ਹੈ, ਅਤੇ ਇਸ ਨਾਲ ਵਕੀਲ ਅਤੇ ਕਲਾਇੰਟ ਦਾ ਰਿਸ਼ਤਾ (solicitor-client relationship) ਨਹੀਂ ਬਣਦਾ।

01 — ਕਾਨੂੰਨੀ ਸੇਵਾਵਾਂ

ਚਾਰ ਮੁੱਖ ਕਾਨੂੰਨੀ ਖੇਤਰ, ਇੱਕੋ ਛੱਤ ਹੇਠ।

ਸਾਡੇ ਮੁੱਖ ਖੇਤਰ ਹਨ: ਇਮੀਗ੍ਰੇਸ਼ਨ (ਅਪੀਲਾਂ, ਜੁਡੀਸ਼ੀਅਲ ਰਿਵਿਊ ਅਤੇ ਸ਼ਰਨਾਰਥੀ ਕੇਸਾਂ ਸਮੇਤ), ਪਰਿਵਾਰਕ ਕਾਨੂੰਨ, ਫ਼ੌਜਦਾਰੀ ਕਾਨੂੰਨ ਅਤੇ ਪਰਸਨਲ ਇੰਜਰੀ (ਸੱਟਾਂ)। ਇਨ੍ਹਾਂ ਦੇ ਨਾਲ ਅਸੀਂ ਮੀਡੀਏਸ਼ਨ (ਵਿਚੋਲਗੀ) ਅਤੇ ਕਾਨੂੰਨ ਦੇ ਹੋਰ ਖੇਤਰਾਂ ਵਿੱਚ ਵੀ ਕੰਮ ਕਰਦੇ ਹਾਂ। ਜੋ ਖੇਤਰ ਤੁਹਾਡੇ ਮਾਮਲੇ ਨਾਲ ਸਭ ਤੋਂ ਵੱਧ ਮਿਲਦਾ ਹੈ, ਉਹ ਚੁਣੋ। ਉੱਥੇ ਤੁਸੀਂ ਪੜ੍ਹ ਸਕਦੇ ਹੋ ਕਿ ਕੰਮ ਕਿਵੇਂ ਹੁੰਦਾ ਹੈ ਅਤੇ ਕਿਹੜੇ ਵਕੀਲ ਇਹ ਕੇਸ ਦੇਖਦੇ ਹਨ। ਜਾਂ ਰਿਸੈਪਸ਼ਨ ਨੂੰ ਫ਼ੋਨ ਕਰੋ, ਅਸੀਂ ਤੁਹਾਨੂੰ ਰਾਹ ਦੱਸਾਂਗੇ।

I. ਇਮੀਗ੍ਰੇਸ਼ਨ

ਕੈਨੇਡਾ ਦੀ ਫ਼ੈਡਰਲ ਕੋਰਟ

ਫ਼ੈਡਰਲ ਕੋਰਟ (Federal Court) — ਇਮੀਗ੍ਰੇਸ਼ਨ ਮਾਮਲੇ

ਇਮੀਗ੍ਰੇਸ਼ਨ ਦੇ ਫ਼ੈਸਲਿਆਂ ਵਿਰੁੱਧ ਫ਼ੈਡਰਲ ਕੋਰਟ ਤੋਂ ਇਜਾਜ਼ਤ (leave) ਅਤੇ ਜੁਡੀਸ਼ੀਅਲ ਰਿਵਿਊ ਲਈ ਅਰਜ਼ੀਆਂ। ਜਦੋਂ ਕਿਸੇ ਫ਼ੈਸਲੇ ਵਿੱਚ ਬੇਵਜ੍ਹਾ ਦੇਰੀ ਹੋਵੇ, ਤਾਂ ਮੈਂਡੇਮਸ (writ of mandamus) ਲਈ ਅਰਜ਼ੀਆਂ। ਮੈਂਡੇਮਸ ਅਦਾਲਤ ਦਾ ਹੁਕਮ ਹੈ ਕਿ ਫ਼ੈਸਲਾ ਕੀਤਾ ਜਾਵੇ।

  • ਵਿਜ਼ਟਰ ਵੀਜ਼ਾ, ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੇ ਰਿਫਿਊਜ਼ਲ
  • ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਦੇ ਫ਼ੈਸਲੇ
  • ਪੀ ਆਰ ਦੀਆਂ ਅਰਜ਼ੀਆਂ ਦੇ ਰਿਫਿਊਜ਼ਲ
  • ਡਿਪੋਰਟੇਸ਼ਨ ਤੋਂ ਪਹਿਲਾਂ ਖ਼ਤਰੇ ਦੀ ਜਾਂਚ (PRRA) ਦੇ ਫ਼ੈਸਲੇ
  • ਮੈਂਡੇਮਸ (writ of mandamus)
ਇਸ ਖੇਤਰ ਦੇ ਵਕੀਲ: Narindar S. Kang, KC; Rajveer (Raj) Singh Atwal; Rajdev Singh Johal.ਪ੍ਰੈਕਟਿਸ ਮੁਖੀ: Narindar S. Kang, KC, Rajveer (Raj) Singh Atwal ਅਤੇ Rajdev Singh Johalਇਸ ਖੇਤਰ ਬਾਰੇ ਪੜ੍ਹੋ (ਪੰਨਾ ਅੰਗਰੇਜ਼ੀ ਵਿੱਚ ਹੈ)

II. ਪਰਿਵਾਰ

III. ਫ਼ੌਜਦਾਰੀ

IV. ਪਰਸਨਲ ਇੰਜਰੀ (ਸੱਟਾਂ)

V. ਕਾਨੂੰਨ ਦੇ ਹੋਰ ਖੇਤਰ

ਅਸੀਂ ਕਿੱਥੇ ਪੇਸ਼ ਹੁੰਦੇ ਹਾਂ

  • ਬ੍ਰਿਟਿਸ਼ ਕੋਲੰਬੀਆ ਦੀਆਂ ਅਦਾਲਤਾਂ

    • ਅਪੀਲ ਅਦਾਲਤ (Court of Appeal)
    • ਸੁਪਰੀਮ ਕੋਰਟ (Supreme Court)
    • ਸੂਬਾਈ ਅਦਾਲਤ (Provincial Court)
  • ਕੈਨੇਡਾ ਦੀ ਫ਼ੈਡਰਲ ਕੋਰਟ (Federal Court of Canada)

    • ਇਜਾਜ਼ਤ (leave) ਅਤੇ ਜੁਡੀਸ਼ੀਅਲ ਰਿਵਿਊ ਲਈ ਅਰਜ਼ੀਆਂ
  • ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ਼ ਕੈਨੇਡਾ (IRB)

    • ਇਮੀਗ੍ਰੇਸ਼ਨ ਅਪੀਲ ਡਿਵੀਜ਼ਨ (IAD)
    • ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ (RPD)
    • ਰਿਫਿਊਜੀ ਅਪੀਲ ਡਿਵੀਜ਼ਨ (RAD)
    • ਇਮੀਗ੍ਰੇਸ਼ਨ ਡਿਵੀਜ਼ਨ (ID)

02 — ਵਕੀਲ

ਉਹ ਵਕੀਲ ਜੋ ਤੁਹਾਡੇ ਮਾਮਲੇ ’ਤੇ ਕੰਮ ਕਰਦੇ ਹਨ।

ਸਾਡੇ ਅੱਠ ਵਕੀਲ ਮਿਲ ਕੇ ਕੰਮ ਕਰਦੇ ਹਨ। ਉਹ ਇਮੀਗ੍ਰੇਸ਼ਨ, ਸ਼ਰਨਾਰਥੀ ਕੇਸਾਂ, ਅਪੀਲਾਂ ਅਤੇ ਜੁਡੀਸ਼ੀਅਲ ਰਿਵਿਊ, ਪਰਿਵਾਰਕ ਕਾਨੂੰਨ, ਫ਼ੌਜਦਾਰੀ ਕਾਨੂੰਨ, ਪਰਸਨਲ ਇੰਜਰੀ (ਸੱਟਾਂ) ਅਤੇ ਮੀਡੀਏਸ਼ਨ ਵਿੱਚ ਕੰਮ ਕਰਦੇ ਹਨ। ਹਰ ਪ੍ਰੋਫ਼ਾਈਲ ਵਿੱਚ ਵਕੀਲ ਦੇ ਕੰਮ ਦੇ ਖੇਤਰ, ਪੜ੍ਹਾਈ ਅਤੇ ਪਿਛੋਕੜ ਦੱਸੇ ਗਏ ਹਨ।

ਸਾਡੀ ਟੀਮ ਨੂੰ ਮਿਲੋ

ਸਾਡੇ ਆਫ਼ਿਸ ਮੈਨੇਜਰ, Gurpreet (Gogi) Kaur Dhaliwal (ਪੰਨਾ ਅੰਗਰੇਜ਼ੀ ਵਿੱਚ ਹੈ), ਸਾਡੇ ਵਕੀਲਾਂ ਨਾਲ ਕੰਮ ਕਰਦੇ ਹਨ। ਸਾਡੇ ਆਰਟੀਕਲਡ ਸਟੂਡੈਂਟ (ਵਕੀਲ ਬਣਨ ਦੀ ਸਿਖਲਾਈ ਲੈ ਰਹੇ ਵਿਦਿਆਰਥੀ) ਹਨ: Namit Sandi (ਪੰਨਾ ਅੰਗਰੇਜ਼ੀ ਵਿੱਚ ਹੈ) ਅਤੇ Gurjeet Kaur Uppal (ਪੰਨਾ ਅੰਗਰੇਜ਼ੀ ਵਿੱਚ ਹੈ)।

03 — ਸਨਮਾਨ

ਸਨਮਾਨ, ਖ਼ਿਤਾਬ ਅਤੇ ਨਿਯੁਕਤੀਆਂ।

ਫ਼ਰਮ ਦੇ ਸੀਨੀਅਰ ਵਕੀਲਾਂ ਦੇ ਸਨਮਾਨ, ਖ਼ਿਤਾਬ ਅਤੇ ਨਿਯੁਕਤੀਆਂ, ਜਿਵੇਂ ਉਨ੍ਹਾਂ ਦੀਆਂ ਪ੍ਰੋਫ਼ਾਈਲਾਂ ਵਿੱਚ ਦੱਸਿਆ ਗਿਆ ਹੈ।

ਭਾਈਚਾਰਾ ਅਤੇ ਸਨਮਾਨ (ਪੰਨਾ ਅੰਗਰੇਜ਼ੀ ਵਿੱਚ ਹੈ)
KC — ਕਿੰਗਜ਼ ਕੌਂਸਲ (King’s Counsel)

ਇਹ ਵਕੀਲਾਂ ਨੂੰ ਦਿੱਤਾ ਜਾਣ ਵਾਲਾ ਇੱਕ ਸਰਕਾਰੀ ਸਨਮਾਨ ਹੈ। ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ (Attorney General) ਦੀ ਸਿਫ਼ਾਰਸ਼ ’ਤੇ, Ajeet K. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) 2014 ਵਿੱਚ ਅਤੇ Narindar S. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) 2015 ਵਿੱਚ ਕੁਈਨਜ਼ ਕੌਂਸਲ (Queen’s Counsel) ਨਿਯੁਕਤ ਹੋਏ। ਹੁਣ ਦੋਵੇਂ ਕਿੰਗਜ਼ ਕੌਂਸਲ ਕਹਾਉਂਦੇ ਹਨ।

2026 — ਬੀ ਸੀ ਦੀ ਸੂਬਾਈ ਅਦਾਲਤ ਦੇ ਜੁਡੀਸ਼ੀਅਲ ਜਸਟਿਸ (Judicial Justice)

ਜੁਲਾਈ 2026 ਵਿੱਚ Jasdeep Singh Mattoo (ਪੰਨਾ ਅੰਗਰੇਜ਼ੀ ਵਿੱਚ ਹੈ) ਬੀ ਸੀ ਦੀ ਸੂਬਾਈ ਅਦਾਲਤ (Provincial Court of B.C.) ਦੇ ਜੁਡੀਸ਼ੀਅਲ ਜਸਟਿਸ ਨਿਯੁਕਤ ਹੋਏ।

IRB — ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ਼ ਕੈਨੇਡਾ ਦੇ ਸਾਬਕਾ ਮੈਂਬਰ

Narindar S. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) 2002 ਤੋਂ 2007 ਤੱਕ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਮੈਂਬਰ ਰਹੇ। ਇਸ ਦੌਰਾਨ ਉਨ੍ਹਾਂ ਨੇ ਇਮੀਗ੍ਰੇਸ਼ਨ ਅਪੀਲਾਂ ਵਿੱਚ 500 ਤੋਂ ਵੱਧ ਲਿਖਤੀ ਫ਼ੈਸਲੇ ਕੀਤੇ। ਉਹ ਡਿਵੀਜ਼ਨ ਦੀਆਂ ਸਮਝੌਤੇ ਲਈ ਮੀਟਿੰਗਾਂ (alternative dispute resolution conferences) ਵਿੱਚ ਡਿਸਪਿਊਟ ਰੈਜ਼ੋਲੂਸ਼ਨ ਅਫ਼ਸਰ (Dispute Resolution Officer, DRO) ਵਜੋਂ ਪ੍ਰਧਾਨਗੀ ਵੀ ਕਰਦੇ ਸਨ। ਇਹ ਮੀਟਿੰਗਾਂ ਦੋਹਾਂ ਧਿਰਾਂ ਵਾਲੀ ਪੂਰੀ ਸੁਣਵਾਈ ਦੀ ਥਾਂ ਇੱਕ ਹੋਰ ਰਾਹ ਵਜੋਂ ਦਿੱਤੀਆਂ ਜਾਂਦੀਆਂ ਸਨ।

2003 — ਪਬਲਿਕ ਸਰਵਿਸ ਦੇ ਮੁਖੀ ਦਾ ਸਨਮਾਨ (Head of the Public Service Award)

ਕੈਨੇਡਾ ਸਰਕਾਰ ਵੱਲੋਂ। Narindar S. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) ਅਤੇ ਵੈਨਕੂਵਰ ਵਿੱਚ IRB ਦੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਸਨਮਾਨ ਮਿਲਿਆ। ਇਹ ਸਨਮਾਨ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਵਿੱਚ ਅਪੀਲਾਂ ਲਈ ਸਮਝੌਤੇ ਰਾਹੀਂ ਨਿਪਟਾਰੇ ਦਾ ਤਰੀਕਾ (alternative dispute resolution) ਤਿਆਰ ਕਰਨ ਅਤੇ ਲਾਗੂ ਕਰਨ ਲਈ ਸੀ।

ਕ੍ਰਾਊਨ — ਸਾਬਕਾ ਫ਼ੈਡਰਲ ਅਤੇ ਸੂਬਾਈ ਸਰਕਾਰੀ ਵਕੀਲ (Crown counsel)

Ajeet K. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) ਨੇ ਕੈਨੇਡਾ ਦੇ ਨਿਆਂ ਵਿਭਾਗ (Department of Justice) ਵਿੱਚ ਆਰਟੀਕਲਿੰਗ (ਵਕੀਲ ਬਣਨ ਦੀ ਸਿਖਲਾਈ) ਕੀਤੀ। ਉੱਥੇ ਉਨ੍ਹਾਂ ਨੇ Narcotic Control Act (ਨਸ਼ਿਆਂ ਬਾਰੇ ਪੁਰਾਣਾ ਕਾਨੂੰਨ) ਹੇਠ ਜੁਰਮਾਂ ਦੇ ਕੇਸ ਸਰਕਾਰ ਵੱਲੋਂ ਚਲਾਏ। ਬਾਅਦ ਵਿੱਚ ਉਨ੍ਹਾਂ ਨੇ ਸੂਬਾਈ ਸਰਕਾਰੀ ਵਕੀਲ (Provincial Crown Counsel) ਵਜੋਂ ਕੰਮ ਕੀਤਾ।

2005 — ਬ੍ਰਿਟਿਸ਼ ਕੋਲੰਬੀਆ ਰਿਵਿਊ ਬੋਰਡ ਦੇ ਮੈਂਬਰ

ਅਕਤੂਬਰ 2005 ਵਿੱਚ Ajeet K. Kang, KC (ਪੰਨਾ ਅੰਗਰੇਜ਼ੀ ਵਿੱਚ ਹੈ) ਨੂੰ ਕ੍ਰਿਮੀਨਲ ਕੋਡ (Criminal Code) ਹੇਠ ਬਣੇ ਰਿਵਿਊ ਬੋਰਡ (British Columbia Review Board) ਦੇ ਮੈਂਬਰ ਨਿਯੁਕਤ ਕੀਤਾ ਗਿਆ।

ਭਾਸ਼ਾਵਾਂ ਅਤੇ ਦਫ਼ਤਰ

ਅਸੀਂ ਕਈ ਭਾਸ਼ਾਵਾਂ ਵਿੱਚ ਕੰਮ ਕਰਦੇ ਹਾਂ।

ਸਾਡੇ ਵਕੀਲ ਅਤੇ ਸਟਾਫ਼ ਹੇਠਾਂ ਦਿੱਤੀਆਂ ਸਾਰੀਆਂ ਭਾਸ਼ਾਵਾਂ ਵਿੱਚ, ਅਤੇ ਕੁਝ ਹੋਰ ਭਾਸ਼ਾਵਾਂ ਵਿੱਚ ਵੀ, ਕਲਾਇੰਟਾਂ ਨਾਲ ਕੰਮ ਕਰਦੇ ਹਨ। ਵਕੀਲ ਨਾਲ ਮੁਲਾਕਾਤ (ਕੰਸਲਟੇਸ਼ਨ) ਬੁੱਕ ਕਰਦੇ ਸਮੇਂ ਰਿਸੈਪਸ਼ਨ ਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ। ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਆ ਬੁੱਕ ਕਰਾਂਗੇ।

  • 01

    ਅੰਗਰੇਜ਼ੀ

    English

  • 02

    ਪੰਜਾਬੀ

     

  • 03

    ਹਿੰਦੀ

    हिन्दी

  • 04

    ਉਰਦੂ

    اردو

  • 05

    ਫ੍ਰੈਂਚ

    Français

  • 06

    ਜਰਮਨ

    Deutsch

  • 07

    ਫ਼ਾਰਸੀ

    فارسی

  • 08

    ਦਾਰੀ

    دری

  • 09

    ਸਪੈਨਿਸ਼

    Español

ਮੁੱਖ ਦਫ਼ਤਰ

Surrey

202 – 12885 80 Avenue
Surrey, BC V3W 0E6

ਸੋਮਵਾਰ ਤੋਂ ਸ਼ੁੱਕਰਵਾਰਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕਸ਼ਨੀਵਾਰ ਨੂੰ ਬੇਨਤੀ ’ਤੇ ਮੁਲਾਕਾਤ ਹੋ ਸਕਦੀ ਹੈ।

ਸਿਰਫ਼ ਪਹਿਲਾਂ ਸਮਾਂ ਲੈ ਕੇ

Calgary

200 – 2230 68 Street NE
Calgary, AB T1Y 6Y7

ਕੀ ਤੁਸੀਂ ਲੋਅਰ ਮੇਨਲੈਂਡ (ਵੈਨਕੂਵਰ ਇਲਾਕੇ) ਤੋਂ ਬਾਹਰ ਰਹਿੰਦੇ ਹੋ? ਢੁਕਵੇਂ ਹਾਲਾਤ ਵਿੱਚ ਮੁਲਾਕਾਤ ਫ਼ੋਨ ਜਾਂ ਵੀਡੀਓ (Zoom, Microsoft Teams ਜਾਂ FaceTime) ਰਾਹੀਂ ਹੋ ਸਕਦੀ ਹੈ।

ਸੰਪਰਕ ਅਤੇ ਰਸਤਾ