ਸਿੱਧਾ ਮੁੱਖ ਜਾਣਕਾਰੀ ’ਤੇ ਜਾਓ

ਸਾਡੇ ਨਾਲ ਗੱਲ ਕਰੋ

ਮੁਲਾਕਾਤ ਬੁੱਕ ਕਰੋ।

ਰਿਸੈਪਸ਼ਨ ਨੂੰ (604) 572-8871 ’ਤੇ ਫ਼ੋਨ ਕਰੋ, ਜਾਂ reception@kanglawyers.com ’ਤੇ ਈਮੇਲ ਭੇਜੋ।

ਵਕੀਲ ਨਾਲ ਮੁਲਾਕਾਤ (ਕੰਸਲਟੇਸ਼ਨ) ਪਹਿਲਾਂ ਸਮਾਂ ਲੈ ਕੇ ਹੁੰਦੀ ਹੈ: ਸਾਡੇ ਸਰੀ ਦਫ਼ਤਰ ਵਿੱਚ, ਜਿੱਥੇ ਢੁਕਵਾਂ ਹੋਵੇ ਫ਼ੋਨ ਜਾਂ ਵੀਡੀਓ ਰਾਹੀਂ, ਜਾਂ ਕੈਲਗਰੀ ਵਿੱਚ। ਤੁਸੀਂ ਹੇਠਾਂ ਦਿੱਤਾ ਫ਼ਾਰਮ ਵੀ ਭੇਜ ਸਕਦੇ ਹੋ। ਅਸੀਂ ਸਮਾਂ ਤੈਅ ਕਰਨ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ।

ਕੀ ਤੁਹਾਨੂੰ ਰਿਫਿਊਜ਼ਲ ਜਾਂ ਦੇਸ਼ ਛੱਡਣ ਦਾ ਹੁਕਮ (removal order) ਮਿਲਿਆ ਹੈ? ਕੋਈ ਵੀ ਹੋਰ ਕਦਮ ਚੁੱਕਣ ਤੋਂ ਪਹਿਲਾਂ, ਜਲਦੀ ਸਾਡੇ ਨਾਲ ਸੰਪਰਕ ਕਰੋ। ਸਮਾਂ-ਸੀਮਾਵਾਂ ਸਖ਼ਤ ਹਨ। ਮਿਸਾਲ ਵਜੋਂ, ਜੇ ਮਾਮਲਾ ਕੈਨੇਡਾ ਵਿੱਚ ਉੱਠਿਆ ਹੈ (a matter arising in Canada), ਤਾਂ ਫ਼ੈਡਰਲ ਕੋਰਟ (Federal Court) ਤੋਂ ਇਜਾਜ਼ਤ (leave) ਲਈ ਅਰਜ਼ੀ ਆਮ ਤੌਰ ’ਤੇ 15 ਦਿਨਾਂ ਦੇ ਅੰਦਰ ਦਾਖ਼ਲ ਕਰਨੀ ਪੈਂਦੀ ਹੈ।

ਰਿਸੈਪਸ਼ਨ

ਮੁਲਾਕਾਤ ਲਈ ਬੇਨਤੀ ਭੇਜੋ

ਸਾਨੂੰ ਆਪਣੇ ਮਾਮਲੇ ਬਾਰੇ ਦੱਸੋ।

ਆਪਣੇ ਮਾਮਲੇ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਦੱਸੋ, ਅਤੇ ਜੋ ਕਾਨੂੰਨੀ ਖੇਤਰ ਤੁਹਾਡੇ ਮਾਮਲੇ ਨਾਲ ਮਿਲਦਾ ਹੈ, ਉਹ ਚੁਣੋ। ਸਾਡੀ ਰਿਸੈਪਸ਼ਨ ਟੀਮ ਮੁਲਾਕਾਤ ਦਾ ਸਮਾਂ ਤੈਅ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗੀ।

ਗੱਲ ਕਰਨਾ ਚਾਹੁੰਦੇ ਹੋ? (604) 572-8871 ’ਤੇ ਫ਼ੋਨ ਕਰੋ

ਦਫ਼ਤਰ ਦਾ ਸਮਾਂ

ਸੋਮਵਾਰ ਤੋਂ ਸ਼ੁੱਕਰਵਾਰ
ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕਸ਼ਨੀਵਾਰ ਨੂੰ ਬੇਨਤੀ ’ਤੇ ਮੁਲਾਕਾਤ ਹੋ ਸਕਦੀ ਹੈ।

ਸਰੀ ਦਫ਼ਤਰ। ਕੈਲਗਰੀ ਵਿੱਚ ਸਿਰਫ਼ ਪਹਿਲਾਂ ਸਮਾਂ ਲੈ ਕੇ।

ਭਾਸ਼ਾਵਾਂ

ਅਸੀਂ ਕਈ ਭਾਸ਼ਾਵਾਂ ਵਿੱਚ ਕੰਮ ਕਰਦੇ ਹਾਂ। ਸਾਡੇ ਵਕੀਲ ਅਤੇ ਸਟਾਫ਼ ਹੇਠਾਂ ਦਿੱਤੀਆਂ ਸਾਰੀਆਂ ਭਾਸ਼ਾਵਾਂ ਵਿੱਚ, ਅਤੇ ਕੁਝ ਹੋਰ ਭਾਸ਼ਾਵਾਂ ਵਿੱਚ ਵੀ, ਕਲਾਇੰਟਾਂ ਨਾਲ ਕੰਮ ਕਰਦੇ ਹਨ। ਮੁਲਾਕਾਤ ਬੁੱਕ ਕਰਦੇ ਸਮੇਂ ਰਿਸੈਪਸ਼ਨ ਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ। ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਆ ਬੁੱਕ ਕਰਾਂਗੇ।

  • ਅੰਗਰੇਜ਼ੀEnglish
  • ਪੰਜਾਬੀ
  • ਹਿੰਦੀहिन्दी
  • ਉਰਦੂاردو
  • ਫ੍ਰੈਂਚFrançais
  • ਜਰਮਨDeutsch
  • ਫ਼ਾਰਸੀفارسی
  • ਦਾਰੀدری
  • ਸਪੈਨਿਸ਼Español
  • ਹੋਰ ਭਾਸ਼ਾਵਾਂਦੁਭਾਸ਼ੀਆ

ਅੱਗੇ ਕੀ ਹੁੰਦਾ ਹੈ

ਪਹਿਲੇ ਫ਼ੋਨ ਤੋਂ ਮੁਲਾਕਾਤ ਤੱਕ।

  1. ਕਦਮ 1: ਸਾਡੇ ਨਾਲ ਸੰਪਰਕ ਕਰੋ

    ਰਿਸੈਪਸ਼ਨ ਨੂੰ ਫ਼ੋਨ ਕਰੋ, ਈਮੇਲ ਭੇਜੋ, ਜਾਂ ਆਪਣੇ ਮਾਮਲੇ ਬਾਰੇ ਥੋੜ੍ਹਾ ਲਿਖ ਕੇ ਫ਼ਾਰਮ ਭੇਜੋ। ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਦੱਸੋ।

  2. ਕਦਮ 2: ਅਸੀਂ ਤੁਹਾਡੀ ਮੁਲਾਕਾਤ ਤੈਅ ਕਰਦੇ ਹਾਂ

    ਰਿਸੈਪਸ਼ਨ ਸਮਾਂ ਤੈਅ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗੀ: ਸਾਡੇ ਸਰੀ ਦਫ਼ਤਰ ਵਿੱਚ, ਜਿੱਥੇ ਢੁਕਵਾਂ ਹੋਵੇ ਫ਼ੋਨ ਜਾਂ ਵੀਡੀਓ ਰਾਹੀਂ, ਜਾਂ ਪਹਿਲਾਂ ਸਮਾਂ ਲੈ ਕੇ ਕੈਲਗਰੀ ਵਿੱਚ। ਤੁਹਾਡਾ ਮਾਮਲਾ ਉਸ ਵਕੀਲ ਨੂੰ ਦਿੱਤਾ ਜਾਂਦਾ ਹੈ, ਜਿਸ ਦਾ ਕੰਮ ਤੁਹਾਡੇ ਮਾਮਲੇ ਨਾਲ ਮੇਲ ਖਾਂਦਾ ਹੈ।

  3. ਕਦਮ 3: ਆਪਣੇ ਵਕੀਲ ਨੂੰ ਮਿਲੋ

    ਆਪਣਾ ਪਛਾਣ-ਪੱਤਰ (ID) ਅਤੇ ਆਪਣੇ ਮਾਮਲੇ ਨਾਲ ਜੁੜੇ ਕਾਗ਼ਜ਼ਾਤ ਨਾਲ ਲਿਆਓ, ਜਿਵੇਂ ਰਿਫਿਊਜ਼ਲ ਲੈਟਰ, ਦੇਸ਼ ਛੱਡਣ ਦੇ ਹੁਕਮ, ਅਰਜ਼ੀਆਂ ਜਾਂ ਅਦਾਲਤ ਦੇ ਕਾਗ਼ਜ਼। ਤੁਹਾਡੇ ਵਕੀਲ ਤੁਹਾਨੂੰ ਦੱਸਣਗੇ ਕਿ ਤੁਹਾਡੇ ਕੋਲ ਕਿਹੜੇ ਰਾਹ ਹਨ, ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ।

ਮੁਲਾਕਾਤ, ਫ਼ੀਸ ਅਤੇ ਭੁਗਤਾਨ ਬਾਰੇ ਹੋਰ ਜਾਣਕਾਰੀ: ਆਮ ਪੁੱਛੇ ਜਾਂਦੇ ਸਵਾਲ

ਦਫ਼ਤਰ

ਸਾਨੂੰ ਸਰੀ ਵਿੱਚ ਮਿਲੋ।

ਸਾਡਾ ਮੁੱਖ ਦਫ਼ਤਰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਹੈ। ਅਸੀਂ ਕੈਲਗਰੀ ਵਾਲੇ ਦਫ਼ਤਰ ਵਿੱਚ ਵੀ ਪਹਿਲਾਂ ਸਮਾਂ ਲੈ ਕੇ ਕਲਾਇੰਟਾਂ ਨੂੰ ਮਿਲਦੇ ਹਾਂ।

ਮੁੱਖ ਦਫ਼ਤਰ

Surrey

202 – 12885 80 Avenue
Surrey, BC V3W 0E6
ਇੱਥੇ ਕਿਵੇਂ ਪਹੁੰਚਣਾ ਹੈ
Payal Business Centre, ਦੂਜੀ ਮੰਜ਼ਿਲ, 80 Avenue ਦੇ ਕੋਲ। ਪਾਰਕਿੰਗ ਲਈ ਕਾਫ਼ੀ ਥਾਂ ਹੈ।
ਦਫ਼ਤਰ ਦਾ ਸਮਾਂ
ਸੋਮਵਾਰ ਤੋਂ ਸ਼ੁੱਕਰਵਾਰ,
ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕਸ਼ਨੀਵਾਰ ਨੂੰ ਬੇਨਤੀ ’ਤੇ ਮੁਲਾਕਾਤ ਹੋ ਸਕਦੀ ਹੈ।
ਰਿਸੈਪਸ਼ਨ
(604) 572-8871