ਸਿੱਧਾ ਮੁੱਖ ਜਾਣਕਾਰੀ ’ਤੇ ਜਾਓ

ਜਾਣਕਾਰੀ

ਆਮ ਪੁੱਛੇ ਜਾਂਦੇ ਸਵਾਲ।

ਵਕੀਲ ਨਾਲ ਮੁਲਾਕਾਤ (ਕੰਸਲਟੇਸ਼ਨ), ਫ਼ੀਸ ਅਤੇ Kang & Company ਨਾਲ ਕੰਮ ਕਰਨ ਬਾਰੇ ਆਮ ਸਵਾਲਾਂ ਦੇ ਜਵਾਬ। ਜੇ ਤੁਹਾਡਾ ਸਵਾਲ ਇੱਥੇ ਨਹੀਂ ਹੈ, ਤਾਂ ਰਿਸੈਪਸ਼ਨ ਨਾਲ ਸੰਪਰਕ ਕਰੋ। ਅਸੀਂ ਜਲਦੀ ਜਵਾਬ ਦੇਵਾਂਗੇ।

01

ਸ਼ੁਰੂਆਤ

ਸਾਡੇ ਕਲਾਇੰਟਾਂ ਦੇ ਜ਼ਿਆਦਾਤਰ ਕੇਸ ਇਮੀਗ੍ਰੇਸ਼ਨ, ਪਰਿਵਾਰਕ ਕਾਨੂੰਨ, ਫ਼ੌਜਦਾਰੀ ਕਾਨੂੰਨ ਅਤੇ ਪਰਸਨਲ ਇੰਜਰੀ (ਸੱਟਾਂ) ਨਾਲ ਜੁੜੇ ਹੁੰਦੇ ਹਨ। ਸਾਡੇ ਵਕੀਲ ਇਨ੍ਹਾਂ ਮਾਮਲਿਆਂ ਵਿੱਚ ਵੀ ਕੰਮ ਕਰਦੇ ਹਨ: ਸ਼ਰਨਾਰਥੀ ਕੇਸ (ਪੰਨਾ ਅੰਗਰੇਜ਼ੀ ਵਿੱਚ ਹੈ), ਇਮੀਗ੍ਰੇਸ਼ਨ ਅਪੀਲਾਂ ਅਤੇ ਜੁਡੀਸ਼ੀਅਲ ਰਿਵਿਊ (judicial review), ਮੀਡੀਏਸ਼ਨ (ਵਿਚੋਲਗੀ) (ਪੰਨਾ ਅੰਗਰੇਜ਼ੀ ਵਿੱਚ ਹੈ), ਬਾਲਗਾਂ ਦੀ ਸਰਪ੍ਰਸਤੀ (ਪੰਨਾ ਅੰਗਰੇਜ਼ੀ ਵਿੱਚ ਹੈ) ਅਤੇ ਕਾਨੂੰਨ ਦੇ ਹੋਰ ਖੇਤਰ (ਪੰਨਾ ਅੰਗਰੇਜ਼ੀ ਵਿੱਚ ਹੈ): ਰੁਜ਼ਗਾਰ ਵਿੱਚ ਬਰਾਬਰੀ, ਮਨੁੱਖੀ ਅਧਿਕਾਰ, ਸਰਕਾਰਾਂ ਨਾਲ ਸੰਪਰਕ ਅਤੇ ਪੇਸ਼ੇਵਰ ਅਨੁਸ਼ਾਸਨ। ਜੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਤੁਹਾਡਾ ਮਾਮਲਾ ਇਨ੍ਹਾਂ ਵਿੱਚ ਆਉਂਦਾ ਹੈ ਜਾਂ ਨਹੀਂ, ਤਾਂ ਸੰਪਰਕ ਕਰਨ ਵੇਲੇ ਰਿਸੈਪਸ਼ਨ ਤੋਂ ਪੁੱਛੋ।

ਜਿੰਨੀ ਜਲਦੀ ਹੋ ਸਕੇ, ਅਤੇ ਕੋਈ ਵੀ ਹੋਰ ਕਦਮ ਚੁੱਕਣ ਤੋਂ ਪਹਿਲਾਂ। ਸਮਾਂ-ਸੀਮਾਵਾਂ ਸਖ਼ਤ ਹਨ। ਸਪਾਂਸਰਸ਼ਿਪ ਦੀ ਰਿਫਿਊਜ਼ਲ ਜਾਂ ਦੇਸ਼ ਛੱਡਣ ਦੇ ਹੁਕਮ ਵਿਰੁੱਧ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ (Immigration Appeal Division) ਕੋਲ ਅਪੀਲ ਆਮ ਤੌਰ ’ਤੇ ਫ਼ੈਸਲਾ ਮਿਲਣ ਤੋਂ 30 ਦਿਨਾਂ ਦੇ ਅੰਦਰ ਦਾਖ਼ਲ ਕਰਨੀ ਪੈਂਦੀ ਹੈ। ਫ਼ੈਡਰਲ ਕੋਰਟ (Federal Court) ਤੋਂ ਇਜਾਜ਼ਤ (leave) ਅਤੇ ਜੁਡੀਸ਼ੀਅਲ ਰਿਵਿਊ ਲਈ ਅਰਜ਼ੀ ਆਮ ਤੌਰ ’ਤੇ ਇਸ ਸਮੇਂ ਦੇ ਅੰਦਰ ਦਾਖ਼ਲ ਕਰਨੀ ਪੈਂਦੀ ਹੈ: ਜੇ ਮਾਮਲਾ ਕੈਨੇਡਾ ਵਿੱਚ ਉੱਠਿਆ ਹੈ (a matter arising in Canada), ਤਾਂ 15 ਦਿਨ; ਜੇ ਮਾਮਲਾ ਕੈਨੇਡਾ ਤੋਂ ਬਾਹਰ ਉੱਠਿਆ ਹੈ, ਤਾਂ 60 ਦਿਨ। ਇਹ ਦਿਨ ਉਸ ਦਿਨ ਤੋਂ ਬਾਅਦ ਗਿਣੇ ਜਾਂਦੇ ਹਨ, ਜਿਸ ਦਿਨ ਤੁਹਾਨੂੰ ਫ਼ੈਸਲੇ ਦੀ ਸੂਚਨਾ ਮਿਲੀ ਜਾਂ ਕਿਸੇ ਹੋਰ ਤਰੀਕੇ ਨਾਲ ਫ਼ੈਸਲੇ ਦਾ ਪਤਾ ਲੱਗਾ। ਜੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਕਿਹੜੀ ਸਮਾਂ-ਸੀਮਾ ਲਾਗੂ ਹੁੰਦੀ ਹੈ, ਤਾਂ 15 ਦਿਨਾਂ ਨੂੰ ਹੀ ਆਪਣੀ ਆਖ਼ਰੀ ਤਾਰੀਖ਼ ਮੰਨੋ, ਅਤੇ ਤੁਰੰਤ ਸਾਡੇ ਨਾਲ ਸੰਪਰਕ ਕਰੋ। ਇਮੀਗ੍ਰੇਸ਼ਨ ਅਪੀਲਾਂ ਬਾਰੇ ਹੋਰ ਪੜ੍ਹੋ।

02

ਤੁਹਾਡੀ ਮੁਲਾਕਾਤ

ਤੁਸੀਂ ਆਪਣੇ ਵਕੀਲ ਨੂੰ ਪੂਰੇ ਵੇਰਵੇ ਦਿਓਗੇ ਅਤੇ ਆਪਣੀ ਕਾਨੂੰਨੀ ਸਮੱਸਿਆ ਸਮਝਾਓਗੇ। ਤੁਹਾਡੇ ਵਕੀਲ ਤੁਹਾਨੂੰ ਦੱਸਣਗੇ ਕਿ ਤੁਹਾਡੇ ਕੋਲ ਕਿਹੜੇ ਰਾਹ ਹੋ ਸਕਦੇ ਹਨ, ਆਪਣੀ ਸਲਾਹ ਦੇਣਗੇ, ਅਤੇ ਤੁਹਾਡੇ ਹੋਰ ਸਵਾਲਾਂ ਦੇ ਜਵਾਬ ਦੇਣਗੇ।

03

ਫ਼ੀਸ, ਭੁਗਤਾਨ ਅਤੇ ਕੇਸ ਦੀ ਜਾਣਕਾਰੀ

ਅਕਸਰ ਅਸੀਂ ਪੂਰੀ ਫ਼ਾਈਲ ਲਈ ਇੱਕ ਪੱਕੀ ਫ਼ੀਸ (flat rate) ਲੈਂਦੇ ਹਾਂ, ਬਿਨਾਂ ਕਿਸੇ ਅਚਾਨਕ ਖ਼ਰਚੇ ਦੇ। ਜ਼ਿਆਦਾ ਗੁੰਝਲਦਾਰ ਮਾਮਲਿਆਂ ਵਿੱਚ ਘੰਟੇ ਦੇ ਹਿਸਾਬ ਨਾਲ ਫ਼ੀਸ ਲੱਗ ਸਕਦੀ ਹੈ। ਇਸ ਦੇ ਨਾਲ ਹੋਰ ਖ਼ਰਚੇ (disbursements) ਵੀ ਲੱਗ ਸਕਦੇ ਹਨ, ਜਿਵੇਂ ਸਫ਼ਰ ਦਾ ਖ਼ਰਚਾ, ਕਾਨੂੰਨੀ ਖੋਜ, ਅਦਾਲਤ ਦੀ ਫ਼ੀਸ ਅਤੇ ਅਰਜ਼ੀਆਂ ਦੀ ਫ਼ੀਸ। ਸਾਡੇ ਮੁਫ਼ਤ ਕਾਨੂੰਨੀ ਸੇਵਾ ਅਤੇ ਪੜ੍ਹਾਉਣ (Pro Bono & Teaching) (ਪੰਨਾ ਅੰਗਰੇਜ਼ੀ ਵਿੱਚ ਹੈ) ਵਾਲੇ ਪੰਨੇ ’ਤੇ ਉਸ ਕੰਮ ਬਾਰੇ ਦੱਸਿਆ ਗਿਆ ਹੈ, ਜੋ ਫ਼ਰਮ ਨੇ ਕੁਝ ਕਲਾਇੰਟਾਂ ਲਈ ਬਿਨਾਂ ਫ਼ੀਸ ਤੋਂ ਕੀਤਾ ਹੈ।

ਵਕੀਲ ਨਾਲ ਗੱਲ ਕਰੋ

ਤੁਹਾਨੂੰ ਆਪਣਾ ਜਵਾਬ ਨਹੀਂ ਮਿਲਿਆ?

ਰਿਸੈਪਸ਼ਨ ਨੂੰ (604) 572-8871 ’ਤੇ ਫ਼ੋਨ ਕਰੋ, ਜਾਂ reception@kanglawyers.com ’ਤੇ ਈਮੇਲ ਭੇਜੋ। ਮੁਲਾਕਾਤ ਪਹਿਲਾਂ ਸਮਾਂ ਲੈ ਕੇ ਸਾਡੇ ਸਰੀ ਦਫ਼ਤਰ ਵਿੱਚ ਜਾਂ ਕੈਲਗਰੀ ਵਿੱਚ ਹੁੰਦੀ ਹੈ। ਢੁਕਵੇਂ ਹਾਲਾਤ ਵਿੱਚ ਇਹ ਫ਼ੋਨ ਜਾਂ ਵੀਡੀਓ ਰਾਹੀਂ ਵੀ ਹੋ ਸਕਦੀ ਹੈ।